Tuesday, March 27, 2012

Hanju (Punjabi- Gurumukhi script)


ਹੰਜੂ ਸਸਤੇ , ਹੱਸੀ ਹੋਯੀ ਮੇਹ੍ਨ੍ਗੀ
ਕਿਵੇਂ ਹੱਸਾਂ ਤੇ ਹਸਾਵਾਂ

ਬਾਯੀਮਾਨਾ ਨੇ ਧਰਤੀ ਮੱਲੀ
ਮੈਂ ਨਿਮਾਣਾ ਕਿਥੇ ਜਾਵਾਂ
ਕਿਵੇਂ ਹੱਸਾਂ ਤੇ ਹਸਾਵਾਂ

ਅਖ ਤੇ ਐਨਕ, ਹਥ ਵਿਚ ਸੋੱਟੀ
ਓਸ ਬਾਬੇ ਕੋਲ ਜਾਵਾਂ

ਜਿਸਦੀ ਝਿੜਕਾ ਵਿਚ ਰੱਸਾ ਸੀ ਆਉਂਦਾ
ਓਹਨੁ ਦਿਲ ਵਾਲਾ ਹਾਲ ਸੂਨਾਵਾ
ਕਿਵੇਂ ਹੱਸਾਂ ਤੇ ਹਸਾਵਾਂ

ਮਾਂ ਮੇਰੀ ਹਾਲੇ ਵੀ ਭੋਲੀ, ਮੇਰੀ ਰੋਟੀ ਬਾਰੇ ਸੋਚਦੀ
ਕਿਵੇਂ ਦੱਸਾਂ ਤੈਨੂ ਦਰਦ ਨੀ ਮਾਏਂ, ਮੈਨੂ ਹੰਜੂ ਪੀਂਦਾ ਜਾਵਾਂ
ਕਿਵੇਂ ਹੱਸਾਂ ਤੇ ਹਸਾਵਾਂ

ਪ੍ਯੋ ਮੇਰਾ ਹੁੰਨ ਸੀਨੇ ਨਹੀ ਲਾਉਂਦਾ, ਜੱਦ ਪੈਰੀ ਹੇਠ ਮੈਂ ਲਾਵਾਂ
ਨਾ ਚਲਦਾ ਮੋੜੇ   ਤੇ ਚਕ ਕੇ, ਨਾ ਫੜਦਾ ਮੇਰਿਯਾੰ ਬਾਵਾਂ
ਕਿਵੇਂ ਹੱਸਾਂ ਤੇ ਹਸਾਵਾਂ

ਓੰਝ ਤਾਂ ਮੇਰੇ ਯਾਰ ਬਥੇਰੇ, ਦਿਨ ਰਾਤੀ ਜਸ਼ਨ ਮਨਾਵਾਂ
ਪਰ ਜੱਦ ਹੋਏ ਘੁੱਪ ਹਨੇਰਾ, ਮੈਂ ਕੱਲਾ ਤੁਰ੍ਰਯਾ ਜਾਵਾਂ
ਕਿਵੇਂ ਹੱਸਾਂ ਤੇ ਹਸਾਵਾਂ

ਜੇ ਰੱਬ ਮਿਲੇ ਮੈਨੂ ਕਿਸੇ ਥਾਈਂ, ਮੈਂ ਰੱਬ ਨੂ ਸੋਗ ਸੁਣਾਵਾਂ
ਰਵੀ ਖੁਰਾਨਾ ਦਾ ਯਾਰ ਰੂਸ ਗਯਾ , ਮੈਂ ਰੁਸ੍ਯਾ ਯਾਰ ਮਨਾਵਾਂ
ਕਿਵੇਂ ਹੱਸਾਂ ਤੇ ਹਸਾਵਾਂ

- Ravi Khurana

No comments: